
ਵਿਡਿਓ
ਅਸੀਂ ਇਸ ਹਿੱਸੇ ਨੂੰ ਤਿੰਨ ਭਾਗਾਂ ਦੇ ਵਿਚ ਵੰਡਿਆ ਹੈ: ਸਮਾਜ, ਵਿਦਵਾਨਾਂ ਅਤੇ ਨੌਜਵਾਨਾਂ ਦੀਆਂ ਵੀਊਜ਼। ਸਮਾਜ ਵਾਲੇ ਭਾਗ ਵਿਚ ਕਈ ਕਲਾਕਾਰ, ਖੋਜਕਾਰ, ਮੁੱਢਲੇ ਆਵਾਸੀਆਂ ਦੇ ਪਰਿਵਾਰ ਅਤੇ ਮਾਨਯੋਗ ਕਹਾਣੀਕਾਰ ਸ਼ਾਮਲ ਹਨ, ਜੋ ਸਾਨੂੰ ਕਾਮਾਗਾਟਾ ਮਾਰੂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਦੱਸਦੇ ਹਨ ਜਿਹਨਾਂ ਨੇ ਉਹਨਾਂ ਦੇ ਜੀਵਨ ਨੂੰ ਪ੍ਰਭਾਵਤ ਕੀਤਾ ਸੀ।ਵਿਦਵਾਨਾਂ ਵਾਲੇ ਭਾਗ ਵਿਚ ਉਹਨਾਂ ਪ੍ਰਮੁੱਖ ਵਿਦਵਾਨਾਂ ਦੇ ਬਾਰੇ ਹੈ, ਜਿਹਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਕਾਮਾਗਾਟਾ ਮਾਰੂ ਦੀ ਘਟਨਾ ਅਤੇ ਉਸ ਤੋਂ ਬਾਅਦ ਹੋਈਆਂ ਘਟਨਾਵਾਂ ਦੀ ਖੋਜ 'ਤੇ ਲਾਏ ਹਨ।ਨੌਜਵਾਨਾਂ ਦੇ ਪ੍ਰੋਫਾਇਲ ਕਈ ਸਾਊਥ ਏਸ਼ੀਅਨ ਨੌਜਵਾਨਾਂ ਨੂੰ ਦਰਸਾਉਂਦੇ ਹਨ ਅਤੇ ਦੱਸਦੇ ਹਨ ਕਿ ਉਹਨਾਂ ਦਾ ਕੰਮ ਜਾਂ ਉਹਨਾਂ ਦੀਆਂ ਕਲਾਤਮਕ ਰਚਨਾਵਾਂ ਕਿਸ ਤਰ੍ਹਾਂ ਕਾਮਾਗਾਟਾ ਮਾਰੂ ਜਾਂ ਉਹਨਾਂ ਦੀ ਕੈਨੇਡਾ ਦੀ ਦੂਜੀ ਪੀੜ੍ਹੀ ਦੀ ਪਹਿਚਾਨ ਨਾਲ ਜੁੜੀ ਹੋਈ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਬਟਨਾਂ ਦੀ ਵਰਤੋਂ ਕਰੋ
