ਦਸਤਾਵੇਜ਼
ਦਸਤਾਵੇਜ਼ ਪਿਛਲੀ ਇੱਕ ਸਦੀ ਦੇ ਦੌਰਾਨ, ਕਾਮਾਗਾਟਾ ਮਾਰੂ ਦੇ ਬਾਰੇ ਬੜਾ ਕੁਝ ਲਿਖਿਆ ਗਿਆ ਹੈ। ਇਸ ਵਿੱਚ ਸ਼ਾਮਲ ਹਨ ਜਹਾਜ਼ ਬਾਰੇ ਉਹ ਲਿਖਤਾਂ ਜਦੋਂ ਜਹਾਜ਼ ਬੁਰਾਅਰਡ ਇਨਲਿੱਟ ਵਿਚ ਕੰਢੇ ਤੋਂ ਦੂਰ ਖੜ੍ਹਾ ਸੀ, ਸਰਕਾਰੀ ਰੀਪੋਰਟਾਂ, ਟਾਉਨਹਾਲ ਮੀਟਿੰਗਾਂ, ਅਖਬਾਰਾਂ ਦੇ ਲੇਖ, ਅਕਾਦਮਿਕ ਰਚਨਾਵਾਂ, ਕਲਾਤਮਕ ਪੇਸ਼ਕਾਰੀਆਂ ਅਤੇ ਹੋਰ ਬਹੁਤ ਕੁੱਝ। ਅਸੀਂ ਇਹਨਾਂ ਸੋਮਿਆਂ ਨੂੰ ਛੇ ਦਸਤਾਵੇਜ਼ੀ ਭਾਗਾਂ ਵਿੱਚ ਵੰਡਿਆ ਹੈ ਤਾਂ ਕਿ ਅਸੀਂ ਕਾਮਾਗਾਟਾ ਮਾਰੂ ਦੀ ਕਹਾਣੀ ਦੇ ਸੋਮਿਆਂ ਨੂੰ ਹੋਰ ਬਰੀਕੀ ਅਤੇ ਸਫਾਈ ਦੇ ਸਕੀਏ। ਤੁਸੀਂ ਕਿਸੇ ਇਕ ਭਾਗ ਤੇ ਕਲਿੱਕ ਕਰ ਕੇ, ਉਸ ਵਿਸ਼ੇ ਨਾਲ ਸਬੰਧਤ ਦਸਤਾਵੇਜ਼ ਦੇਖ ਸਕਦੇ ਹੋ। ਹੇਠਾਂ ਤੁਸੀਂ ਹਰਕੇ ਥੰਮਨੇਲ ਉੱਤੇ ਕਲਿੱਕ ਕਰ ਕੇ ਉਸ ਨੂੰ ਵੱਡੇ ਰੂਪ ਵਿੱਚ ਦੇਖ ਸਕਦੇ ਹੋ। ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ। ਦਸਤਾਵੇਜ਼ ਦੀ ਵੱਡੀ ਤਸਵੀਰ ਦੇ ਹੇਠਾਂ, ਇਕ ਲਿੰਕ ਹੈ। ਇੱਥੇ ਤੁਸੀਂ ਦਸਤਾਵੇਜ਼ ਨੂੰ "ਹਾਈਰ ਰੈਜ਼ਾਲੂਸ਼ਨ" ਵਿਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।