ਤਸਵੀਰਾਂ

੧੯੧੪ ਦੀ ਦੁਨੀਆਂ ਅੱਜ ਦੀ ਦੁਨੀਆਂ ਨਾਲੋਂ ਬੇਹੱਦ ਵਖਰੀ ਸੀ। ਮੀਡੀਆ ਇਕ ਜ਼ਰੀਆ ਸੀ ਜਿਸ ਦੇ ਰਾਹੀਂ ਬ੍ਰਿਟਿਸ਼ ਰਾਜ ਦੇ ਵਸਨੀਕ ਇਕ ਦੂੱਜੇ ਨੂੰ ਦੇਖ ਸਕਦੇ ਸਨ। ਗੈਰ ਯੂਰਪੀਅਨ ਲੋਕਾਂ ਨੂੰ ਸੌ ਸਾਲ ਪਹਿਲਾਂ ਦੇ ਕੈਨੇਡੀਅਨ ਅਖਬਾਰਾਂ ਵਿਚ ਕਿਸ ਤਰ੍ਹਾਂ ਦਿਖਾਇਆ ਹੈ ਸਾਨੂੰ ''ਇੰਪੀਰੀਅਲਿਜ਼ਮ'' ਬਾਰੇ ਜਾਣਕਾਰੀ ਦਿੰਦਾ ਹੈ। ਇਹਨਾਂ ਅਖਬਾਰਾਂ ਰਾਹੀਂ ਸਾਨੂੰ ਪਤਾ ਚਲਦਾ ਹੈ ਕਿ ''ਇੰਪੀਰੀਅਲ'' ਦੁਨੀਆ ਦੀ ਮੁੱਖ (ਅਤੇ ਬਦਲ ਰਹੀ) ਵਾਰਤਾਲਾਪ ਅਤੇ ''ਸਟੇਰੀਓਟਾਈਪਸ'' ਕਿਸ ਤਰ੍ਹਾਂ ਦੇ ਸਨ; ਜਿਹੜਾ ਬਦਲਾਉ ਇਹ ਸਭ ਦੇਖਣ ਅਤੇ ਸਮਝਣ ਦੇ ਤਰੀਕੇ ਵਿਚ ਆਇਆ, ਉਹ ਇਕ ਮੁਲਕ ਦੀ ''ਵਿਯੂਅਲ ਮੈਟਰ'' ਵੱਲ ਨਜ਼ਰ ਕਰਾਉਂਦਾ ਹੈ । ਅਤੇ ਸਾਨੂੰ ਇਹ ਪੁੱਛਣ ਲਈ ਮਜਬੂਰ ਕਰਦਾ ਹੈ ਕਿ, ''ਅਸੀਂ'' ਕੌਣ ਹਾਂ ਅਤੇ ''ਉਹ'' ਕੌਣ ਹਨ?

ਇਸ ਭਾਗ ਵਿਚ ਇਤਿਹਾਸਕ ਤਸਵੀਰਾਂ ਅਤੇ ਅਖਬਾਰਾਂ ਦੇ ''ਸਿਆਸੀ ਕਾਰਟੂਨ'' ਸ਼ਾਮਲ ਹਨ। ਇਹਨਾਂ ਨੂੰ ਅਸੀਂ ਕੇਵਲ ਕੁਝ ਤਸਵੀਰਾਂ ਸਮਝ ਸਕਦੇ ਹਾਂ, ਪਰ ਸ਼ਾਇਦ ਇਹਨਾਂ ਪਿਛੇ ਵੀ ਇਕ ਹੋਰ ਡੂੰਘੀ ਕਹਾਣੀ ਹੈ। ਇਹ ਤਸਵੀਰਾਂ ਕਿਹਨਾਂ ਦੇ ਰਾਏ ਦਿਖਾਉਂਦੀਆਂ ਹਨ? ਇਹਨਾਂ ਦੇ ''ਸਰੋਤੇ'' ਕੌਣ ਸਨ? ਕੀ ਇਹਨਾਂ ਤਸਵੀਰਾਂ ਅਤੇ ਫੋਟੋਗਰਾਫਾਂ ਵਿਚ ਕੋਈ ਸਮਾਨਤਾਵਾਂ ਹਨ? ਇਹ ਬਸ ਕੁਝ ਸਵਾਲ ਹਨ ਜਿਹੜੇ ਇਤਿਹਾਸ ਨੂੰ ਅੱਖੀ ਦੇਖ ਕੇ ਉੱਠਦੇ ਹਨ।

ਹੇਠਾਂ ਤੁਸੀਂ ਹਰ ਇੱਕ ਥੰਬਨੇਲ ਉੱਤੇ ਕਲਿਕ ਕਰ ਕੇ ਵੱਡੇ ਰੂਪ ਵਿੱਚ ਦੇਖ ਸਕਦੇ ਹੋ।ਕਿਸੇ ਖਾਸ ਦਸਤਾਵੇਜ਼ ਦੇ ਲਈ, ਆਪਣਾ ਮਾਊਸ ਵਿਸ਼ੇਸ਼ ਹਿੱਸਿਆਂ ਉੱਤੇ ਰੱਖੋ ਅਤੇ ਦੇਖੋ ਕਿ ਇਸ ਦਸਤਾਵੇਜ਼ ਦਾ ਹੋਰ ਦਸਤਾਵੇਜ਼ਾਂ ਅਤੇ ਘਟਨਾਵਾਂ ਨਾਲ ਕੀ ਸਬੰਧ ਹੈ ? ਵੱਡੇ ਰੂਪ ਦੇ ਹੇਠਾਂ, ਇੱਕ ਲਿੰਕ ਹੈ।ਇੱਥੇ ਤੁਸੀਂ ''ਹਾਈਰ ਰੈਜ਼ਾਲੂਸ਼ਨ'' ਵਿੱਚ ਦੇਖ ਸਕਦੇ ਹੋ, ਅਤੇ ਗ੍ਰੰਥ ਸੂਚੀ ਪੜ੍ਹ ਸਕਦੇ ਹੋ। ਅਤੇ (ਜੇ ਸੰਭਵ ਹੋਵੇ), ਤੁਹਾਨੂੰ ਇਸ ਦਸਤਾਵੇਜ਼ ਨਾਲ ਸਬੰਧਤ ਕਈ ਹੋਰ ਪੰਨੇ ਮਿਲ ਸਕਦੇ ਹਨ।

ਤਸਵੀਰਾਂ ਦੇਖਣ ਲਈ ਹੇਠਾਂ ਦਿੱਤੇ ਬਟਨਾਂ ਦੀ ਵਰਤੋਂ ਕਰੋ

Footer Logo SFU Logo CIC Logo